ਇਹ ਜਾਣਕਾਰੀ ਪੰਜਾਬੀ 'ਚ ਦਿੰਦੇ ਹੋਏ ਸਾਨੂੰ ਖੁਸ਼ੀ ਹੋ ਰਹੀ ਹੈ। ਕਿਰਪਾ ਕਰਕੇ ਧਿਆਨ ਦਿਓ : ਉੱਤੇ ਦਿੱਤੀ ਗਈ ਮੁਖ ਵਿਕਲਪ ਸੂਚੀ 'ਚ ਲਿੰਕ , ਵਾਧੂ ਜਾਣਕਾਰੀ ਲਈ ਸਿਰਫ਼ ਅੰਗ੍ਰੇਜ਼ੀ 'ਚ ਹਨ। ਜ਼ਿਆਦਾ ਜਾਣਕਾਰੀ ਜਾਂ ਸਹਾਇਤਾ ਲਈ 1-866-853-6069 'ਤੇ ਫ਼ੋਨ ਕਰੋ ਜਾਂ info@welcomecentre.ca 'ਤੇ ਈ -ਮੇਲ ਕਰੋ।

ਤੁਹਾਨੂੰ ਲੋਡ਼ੀਂਦੀਆਂ ਸਾਰੀਆਂ ਸੇਵਾਵਾਂ … ਇੱਕੋ ਥਾਂ ਤੇ!

Welcome Centre Immigrant Services ਯੌਰਕ ਖੇਤਰ ਵਿਚ ਜਾਣਕਾਰੀ ਅਤੇ ਵਸੀਲਿਆਂ ਦੀਆਂ ਗੁੰਝਲਾਂ ਵਿਚ ਘਿਰੇ ਆਵਾਸੀਆਂ ਲਈ ਸੇਧ ਅਤੇ ਸਹਾਇਤਾ ਵਾਸਤੇ ਤਿਆਰ ਕੀਤੀ ਗਈ ਅਤੇ ਇੱਕੋ ਥਾਂ ਤੇ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ ਹੈ।

ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

Les services sont disponibles aussi en français.

ਸੈਂਟਰ ਬਾਰੇ

Welcome Centre Immigrant Services ਯੌਰਕ ਖੇਤਰ (York Region) ਵਿਚ ਜਾਣਕਾਰੀ ਅਤੇ ਵਸੀਲਿਆਂ ਦੀਆਂ ਗੁੰਝਲਾਂ ਵਿੱਚ ਘਿਰੇ ਆਵਾਸੀਆਂ ਲਈ ਸੇਧ ਅਤੇ ਸਹਾਇਤਾ ਵਾਸਤੇ ਤਿਆਰ ਕੀਤੀ ਗਈ ਅਤੇ ਇੱਕੋ ਥਾਂ ਵਿਚ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ ਹੈ।

ਮੁੱਖ ਆਵਾਸੀ ਸੇਵਾਵਾਂ (Core immigrant services) ਵਿਚ ਸ਼ਾਮਲ ਹਨ: ਸੈੱਟਲਮੈਂਟ ਅਤੇ ਏਕੀਕਰਣ ਸੇਵਾਵਾਂ; ਭਾਸ਼ਾ ਦੀ ਸਿੱਖਲਾਈ; ਮਾਨਤਾ-ਪ੍ਰਾਪਤੀ ਅਤੇ ਯੋਗਤਾ-ਪ੍ਰਾਪਤੀ ਵਿਚ ਸਹਾਇਤਾ; ਅਤੇ ਰੁਜ਼ਗਾਰ ਸਹਾਇਤਾ।

ਦੂਜੀਆਂ ਸੇਵਾਵਾਂ ਦਾ ਨਿਰਧਾਰਣ ਭਾਈਚਾਰੇ ਦੀਆਂ ਲੋਡ਼ਾਂ (ਜਿਵੇਂ, ਕਾਨੂੰਨੀ ਸੇਵਾਵਾਂ, ਮਾਨਸਿਕ ਸਿਹਤ ਸੇਵਾਵਾਂ, ਸਭਿਆਚਾਰਕ ਤੌਰ ’ਤੇ ਵਾਜਬ ਪਰਵਾਰਕ ਸਲਾਹਕਾਰੀ, ਆਦਿ) ਦੇ ਆਧਾਰ ’ਤੇ ਕੀਤਾ ਜਾਵੇਗਾ।

ਇਸ ਦਾ ਪ੍ਰਬੰਧ ਆਵਾਸੀਆਂ ਦੀ ਸੇਵਾ ਕਰਨ ਵਾਲੀਆਂ ਪੰਜ ਸੰਸਥਾਵਾਂ ਦੀ ਇੱਕ ਬੇਜੋਡ਼ ਭਾਈਵਾਲੀ ਰਾਹੀਂ ਕੀਤਾ ਜਾਂਦਾ ਹੈ, ਜਿਸ ਵਿਚ COSTI Immigrant Service, Catholic Community Services of York Region (CCSYR), Centre for Immigrant and Community Services (CICS), 移民綜合服務中心(華諮處), 移民综合服务中心(华咨处), Job Skills ਅਤੇ Social Enterprise for Canada ਸ਼ਾਮਲ ਹਨ।

ਕਿ

ਉਂ?

1990 ਦੇ ਦਹਾਕੇ ਤੋਂ ਯੌਰਕ ਦੇ ਇਲਾਕੇ ਵਿਚ ਪ੍ਰਵਾਸੀਆਂ ਦੀ ਆਬਾਦੀ ਲਗਾਤਾਰ ਵੱਧਦੀ ਰਹੀ ਹੈ, ਪਰ ਉਹਨਾਂ ਦੀਆਂ ਲੋਡ਼ਾਂ ਪੂਰੀਆਂ ਕਰਨ ਦੀ ਰਫਤਾਰ ਉਸ ਹਿਸਾਬ ਨਾਲ ਨਹੀਂ ਵਧੀ।

ਵਾਨ (Vaughan) ਨੂੰ ਪ੍ਰਸਤਾਵਤ ਸੇਵਾ ਨੈੱਟਵਰਕ ਦੇ ਪਹਿਲੇ ਕੇਂਦਰ ਦੀ ਸਥਾਪਨਾ ਲਈ ਇਸ ਕਰਕੇ ਚੁਣਿਆ ਗਿਆ ਕਿਉਂਕਿ ਯੌਰਕ ਖੇਤਰ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਇੱਥੇ ਪ੍ਰਵਾਸੀਆਂ ਲਈ ਘੱਟ ਸੇਵਾਵਾਂ ਉਪਲਬਧ ਹਨ।

ਕਿਸ ਦੇ ਲਈ?

ਉਨ੍ਹਾਂ ਪ੍ਰਵਾਸੀਆਂ ਅਤੇ ਨਵੇਂ ਆਏ ਲੋਕਾਂ ਲਈ ਜਿਨ੍ਹਾਂ ਨੂੰ ਕੈਨੇਡਾ ਦੀ ਲੇਬਰ ਮਾਰਕੀਟ ਵਿਚ ਆਰਥਕ ਅਤੇ ਸਮਾਜਕ ਤੌਰ ’ਤੇ ਰੱਲ-ਮਿਲ ਕੇ ਇੱਕ ਹੋਣ ਲਈ ਮਦਦ ਅਤੇ ਵਸੀਲਿਆਂ ਦੀ

ਲੋਡ਼ ਹੈ।

ਕਿਵੇਂ?

ਇੱਕੋ ਛੱਤ ਥੱਲੇ, ਇੱਕ ਤਾਲਮੇਲ ਵਾਲੀ, ਏਕੀਕ੍ਰਤ ਕੇਸ ਮੈਨੇਜਮੈਂਟ ਵਿਵਸਥਾ ਰਾਹੀਂ, ਕਲਾਇੰਟ ਬਹੁਤ ਤਰ੍ਹਾਂ ਦੀਆਂ ਪ੍ਰਵਾਸੀ ਸੇਵਾਵਾਂ ਅਤੇ ਮਹਾਰਤਾਂ ਪਰਾਪਤ ਕਰ ਸਕਣਗੇ।

ਸੇਵਾਵਾਂ

ਸੈੱਟਲਮੈਂਟ ਅਤੇ ਏਕੀਕਰਨ ਸੇਵਾਵਾਂ

ਹਾਉਸਿੰਗ (ਆਵਾਸ ਸਬੰਧੀ), ਸਿਹਤ ਦੇਖਭਾਲ, ਸਮਜਾਕ ਬੀਮਾ ਨੰਬਰ, ਬੱਚਿਆਂ ਦੀ ਦੇਖਭਾਲ, ਭਾਈਚਾਰੇ ਦੇ ਅਤੇ ਸਰਕਾਰੀ ਵਸੀਲੇ, ਬੁਨਿਆਦੀ ਲੋਡ਼ਾਂ, ਅਤੇ ਹੋਰ।

ਅੰਗਰੇਜ਼ੀ ਦੀਆਂ ਕਲਾਸਾਂ

ਕੰਪਿਊਟਰ ਦੀ ਮਦਦ ਨਾਲ ਪਡ਼੍ਹਾਈ ਵਾਲੀਆਂ ਅੰਗਰੇਜ਼ੀ ਦੀਆਂ ਕਲਾਸਾਂ, ਬੱਚਿਆਂ ਦੀ ਨਿਗਰਾਨੀ ਅਤੇ ਯੋਗ ਉਮੀਦਵਾਰਾਂ ਲਈ ਆਵਾਜਾਈ ਅਲਾਉਂਸ਼ (ਭੱਤਾ)।

ਮਾਨਤਾ-ਪ੍ਰਾਪਤੀ ਅਤੇ ਯੋਗਤਾਵਾਂ ਵਿਚ ਸਹਾਇਤਾ

ਮਾਨਤਾ-ਪ੍ਰਾਪਤੀ (ਅਕਰੈੱਡਿਟੇਸ਼ਨ) ਬਾਰੇ ਜਾਣਕਾਰੀ ਰਾਹੀਂ ਸਹਾਇਤਾ ਅਤੇ ਅੰਤਰਰਾਸ਼ਟਰੀ ਸਿੱਖਲਾਈ ਪ੍ਰਾਪਤ ਪੇਸ਼ੇਵਰਾਂ ਲਈ ਜਾਣਕਾਰੀ, ਮਾਨਤਾ-ਪ੍ਰਾਪਤੀ ਪੋਰਟਫੋਲੀਓ ਲਈ ਸਹਾਇਤਾ ਅਤੇ ਕਾਰਵਾਈ ਦੀਆਂ ਯੋਜਨਾਵਾਂ।

ਰੁਜ਼ਗਾਰ ਸਹਾਇਤਾ ਸੇਵਾਵਾਂ

ਨੌਕਰੀ ਲੱਭਣ ਸਬੰਧੀ ਵਰਕਸ਼ਾਪਾਂ, ਯੋਗਤਾ ਅਤੇ ਤਜਰਬੇ ਦਾ ਸੰਖੇਪ-ਸਾਰ (ਰਿਜ਼ਯੂਮ) ਤਿਆਰ ਕਰਨ ਵਿਚ ਸਹਾਇਤਾ, ਕੰਮ ਤੇ ਵਾਪਸੀ ਲਈ ਕਾਰਵਾਈ ਯੋਜਨਾਵਾਂ, ਨੌਕਰੀ ਲੱਭਣ ਲਈ ਵਸੀਲੇ, ਮੁਫਤ ਇੰਟਰਨੈੱਟ ਅਤੇ ਫੈਕਸ ਸੇਵਾਵਾਂ।

ਭਾਸ਼ਾ ਸਬੰਧੀ ਸਹਾਇਤਾ

ਅਨੁਵਾਦ ਅਤੇ ਦੁਭਾਸ਼ੀਆ ਸੇਵਾਵਾਂ।

ਦੂਜੀਆਂ ਸੇਵਾਵਾਂ

ਦੂਜੀਆਂ ਸੇਵਾਵਾਂ ਦਾ ਨਿਰਧਾਰਣ ਭਾਈਚਾਰੇ ਦੀਆਂ ਲੋਡ਼ਾਂ (ਜਿਵੇਂ ਕਿ, ਕਾਨੂੰਨੀ ਸੇਵਾਵਾਂ, ਮਾਨਸਿਕ ਸਿਹਤ ਸੇਵਾਵਾਂ, ਸਭਿਆਚਾਰਕ ਤੌਰ ’ਤੇ ਵਾਜਬ ਪਰਵਾਰਕ ਸਲਾਹਕਾਰੀ , ਆਦਿ) ਦੇ ਆਧਾਰ ਤੇ ਕੀਤਾ ਜਾਵੇਗਾ।

ਹਿਦਾਇਤਾਂ:

  • ਆਪਣੀ ਭਾਸ਼ਾ ਦੀ ਚੋਣ ਮੁਤਾਬਕ ਟੈਲੀਫੋਨ ਨੰਬਰ ਡਾਇਲ ਕਰੋ। (1-866-853-6069)
  • ਤੁਸੀਂ ਆਪਣੀ ਭਾਸ਼ਾ ਵਿਚ ਰਿਕਾਰਡ ਕੀਤਾ ਹੋਇਆ ਸੰਦੇਸ਼ ਸੁਣੋਗੇ।
  • ਇਹ ਰਿਕਾਰਡਿੰਗ ਤੁਹਾਨੂੰ ਵੈੱਲਕਮ ਸੈਂਟਰ (Welcome Centre) ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਸੰਖਿਪਤ ਵੇਰਵਾ ਦੇਵੇਗੀ।
  • ਫੇਰ ਤੁਹਾਡੇ ਕੋਲੋਂ ਪੁੱਛਿਆ ਜਾਵੇਗਾ ਕਿ ਇਹਨਾਂ ਵਿਚੋਂ ਤੁਹਾਡੀ ਦਿਲਚਸਪੀ ਕਿਹਡ਼ੀਆਂ ਸੇਵਾਵਾਂ ਵਿਚ ਹੈ ਅਤੇ ਤੁਹਾਨੂੰ ਆਪਣਾ ਨਾਂ, ਟੈਲੀਫੋਨ ਨੰਬਰ ਅਤੇ ਦੁਭਾਸ਼ੀਏ ਰਾਹੀਂ ਤੁਹਾਨੂੰ ਦਿਨ ਵੇਲੇ ਸੰਪਰਕ ਕਰਨ ਲਈ ਫੋਨ ਨੰਬਰ ਛੱਡਣ ਲਈ ਆਖਿਆ ਜਾਵੇਗਾ।
  • ਅਗਲੇ ਕਾਰਜਕਾਰੀ ਦਿਨ ਤਕ ਤੁਹਾਡੀ ਭਾਸ਼ਾ ਵਿਚ ਨਿਪੁੰਨ (ਮਾਹਰ) ਇਕ ਦੁਭਾਸ਼ੀਆ ਤੁਹਾਨੂੰ ਫੋਨ ਕਰੇਗਾ।
  • ਇਹ ਦੁਭਾਸ਼ੀਆ ਤੁਹਾਡੇ ਵੈੱਲਕਮ ਸੈਂਟਰ (Welcome Centre) ਆਉਣ ਲਈ ਤੁਹਾਡੇ ਨਾਲ ਅਪੌਇਨਟਮੈਂਟ (ਤਕਸੀਮ) ਤੈਅ ਕਰੇਗਾ ਅਤੇ ਇੱਕ ਦੁਭਾਸ਼ੀਏ ਦੀ ਮੌਜੂਦਗੀ ਦਾ ਪਰਬੰਧ ਕਰੇਗਾ। ਇਹ ਸੇਵਾ ਤੁਹਾਡੇ ਲਈ ਮੁਫਤ ਹੋਵੇਗੀ।